1. ਘੋੜਾ ਮੰਗਾਇਆ ਵੀਰਾ
ਘੋੜਾ ਮੰਗਾਇਆ ਵੀਰਾ, ਘੋੜਾ ਮੰਗਾਇਆ ਵੀਰਾ,
ਤੇਰੀ ਵੇ ਰੀਝ ਦਾ, ਤੇਰੀ ਦਲੀਲ ਦਾ,
ਚੜ੍ਹਨੇ ਦੇ ਵੇਲ਼ੇ ਹਾਜ਼ਰ ਹੋਣਾ ਵੀਰਾ।
ਚੜ੍ਹਨੇ ਦੇ ਵੇਲ਼ੇ ਭੈਣੇਂ ਨੌਕਰ ਸਰਕਾਰ ਦਾ,
ਮੇਰਾ ਪਹਿਰਾ ਸੀ ਰਾਤ ਦਾ,
ਬੰਗਲੇ ਦੇ ਮੂਹਰੇ ਹਾਜ਼ਰ ਹੋਣਾ ਭੈਣੇਂ।
ਵੇ ਵੀਰਾ ਕਾਲੜੀਆਂ ਘਟਾਵਾਂ,
ਵੇ ਚੜ੍ਹ ਆਈਆਂ ਚੁਫ਼ੇਰੇ,
ਭਾਵੇਂ ਮੀਂਹ ਵਰੇਸੇ, ਗਲੀਏ ਚਿੱਕੜ ਹੋਵੇ,
ਜੰਞੀ ਚੜ੍ਹਨਾ ਸਵੇਰੇ।
ਵੇ ਵੀਰਾ ਭਿੱਜ ਜਾਊਗਾ ਜੋੜਾ,
ਵੇ ਵੀਰਾ ਭਿੱਜ ਜਾਊਗਾ ਘੋੜਾ,
ਸੂਹਿਆਂ ਵਾਲੀ ਦਾ ਡੋਲ਼ਾ।
2. ਵੀਰਾ ਘੋੜੀਆਂ ਵਿਕੇਂਦੀਆਂ ਵੇ
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਬਾਬੇ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਨਾਨੇ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਬਾਪ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ,
ਵੀਰਾ ਬਾਪ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।